ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ
ਬੁਰਜਾਂ ਤੋਂ ਉੱਚੇ ਸਵਾਲਾਂ ਨੂੰ,,,
ਇਕ ਦੁੱਧ ਦਾ ਗੜਵਾ ਹਾਜਿਰ ਹੈ
ਖੁੱਦ ਛਕੋ ਛਕਾਓ ਲਾਲਾਂ ਨੂੰ
ਠੰਡਾ ਬੂਰਜ ਤੇ ਝੱਖੜ ਚਲਦਾ ਏ
ਮੇਰਾ ਵੱਸ ਚਲੇ ਮੈਂ ਟਾਲ ਦਿਆਂ,,,,,
ਤੁਸੀਂ ਹੁਕਮ ਕਰੋ ਤੇ ਅੱਗ ਲਾਕੇ
ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆਂ,,,,
ਮੈਂ ਮੱਚ ਜਾਵਾਂ ਠੰਡ ਨਾ ਲੱਗੇ
ਮਾਂ ਲਾਲ ਤੇਰੇ ਦਿਆਂ ਲਾਲਾਂ ਨੂੰ
ਇਕ ਦੁੱਧ ਦਾ ਗੜਵਾ ਹਾਜ਼ਿਰ ਹੈ
ਖੁਦ ਛਕੋ ਛਕਾਓ ਲਾਲਾਂ ਨੂੰ
ਘਰ ਸਦਕੇ ਲਾਲ ਫੜਾ ਦਿੱਤੇ
ਝੂਰੇ ਗਾ ਖੋਟੇ ਕਰਮਾ ਨੂੰ ,,,,,
ਓਸ ਗੰਗੂ ਥਾਂ ਜੇ ਮੈਂ ਹੁੰਦਾ ਹੰਜੂਆ
ਨਾਲ ਧੋਂਦਾ ਚਰਨਾ ਨੂੰ ,,,,,
ਰੱਬ ਵਾਂਗੂ ਤੇਨੂੰ ਪੂਜਦਾ ਮੈਂ
ਪਲਕਾਂ ਤੇ ਬਿਠਾੰਦਾ ਲਾਲਾਂ ਨੂੰ ,,,,
ਇਕ ਦੁੱਧ ਦਾ ਗੜਵਾ ਹਾਜਿਰ ਹੈ
ਖੁੱਦ ਛਕੋ ਛਕਾਓ ਲਾਲਾਂ ਨੂੰ
ਇਹ ਬੱਚਾ ਤੇਰੇ ਚਰਨਾਂ ਵਿੱਚ
ਹੁਣ ਬੋਹਤਾ ਚਿਰ ਨੀ ਬੈ ਸਕਦਾ ,,,,
ਬਦਕਿਸਮਤ ਹਾਂ ਚਲੋ ਘਰ ਮੇਰੇ
ਮੈਂ ਤਾਂ ਇਹਨਾ ਵੀ ਨੀ ਕਿਹ ਸਕਦਾ ,,,,
ਨਹੀਂ ਤਾਂ ਪਾਲਕੀ ਵਿੱਚ ਬਿਠਾਕੇ ਮੈਂ
ਸੱਚੀ ਘਰ ਲੈ ਜਾਂਦਾ ਲਾਲਾਂ ਨੂੰ
ਇਕ ਦੁੱਧ ਦਾ ਗੜਵਾ ਹਾਜਿਰ ਹੈ
ਖੁੱਦ ਛਕੋ ਛਕਾਓ ਲਾਲਾਂ ਨੂੰ………!!
ਮੋਤੀ ਰਾਮ ਜੀ 🙏🏻🙏🏻🙏🏻🙏🏻